ਬ੍ਰੇਨ ਟਿਊਮਰ
ਬ੍ਰੇਨ ਟਿਊਮਰ
ਆ ਤਾਂ ਹੱਸਦਿਆਂ ਖੇਡਦਿਆਂ ਨੂੰ ਨਜ਼ਰ ਹੀ ਲੱਗ ਗਈ ਸੀ।ਬਿਲਕੁਲ ਸ਼ਾਂਤ ਹੋ
ਜਾਂਦੀ ਉਹ ਤੇ ਇਸ ਤਰਾਹ ਬੁੱਤ ਬਣ ਜਾਂਦੀ ਸੀ ਕਿ ਕੋਈ ਹਰਕਤ ਭੁੱਲ ਕੇ ਵੀ
ਨਹੀਂ ਹੁੰਦੀ ਸੀ। ਪਲਕ ਤਕ ਨਹੀਂ ਝਪਕਦੀ ਸੀ।ਡਾਕਟਰਾਂ ਤੋਂ ਵੀ ਜਵਾਬ ਮਿਲ
ਚੁੱਕਾ ਸੀ।ਇਥੋਂ ਤਕ ਕਿ ਅਮਨ ਉਸਨੂੰ ਲੈ ਕਿ ਪੀ ਜੀ ਆਈ ਵੀ ਜਾ ਆਇਆ ਤੇ
ਦਿੱਲੀ ਹੋਸਪਿਟਲ ਏਮਸ ਤਕ ਵੀ।ਪਰ ਜਵਾਬ ਹੀ ਮਿਲਿਆ।ਅਸਲ ਚ ਸੰਦੀਪ
ਇਕ ਬਿਮਾਰੀ ਦਾ ਸ਼ਿਕਾਰ ਸੀ।ਇਸ ਬਿਮਾਰੀ ਨੂੰ ਬ੍ਰੇਨ ਟਿਊਮਰ ਕਹਿੰਦੇ ਨੇ।
ਜੀਹਦੇ ਚ ਦਿਮਾਗ ਵਿਚ ਇਕ ਟਿਊਮਰ ਟਾਈਪ ਕੁਜ ਬਣ ਜਾਂਦਾ ਏ ਜੋ ਕਿ
ਦਿਮਾਗ਼ ਦੇ ਕੰਮ ਚ ਰੁਕਾਵਟ ਪਾਉਂਦਾ ਏ ਇਸ ਬਾਰੇ ਕੁਜ ਨੀ ਕਹਿ ਸਕਦੇ ਕਿ
ਕਿ ਇਹ ਦਿਮਾਗ ਚ ਕਦੋਂ ਦਾ ਪਿਆ ਤੇ ਕਦੋਂ ਇਹ ਕੰਮ ਕਰਨਾ ਸ਼ੁਰੂ ਕਰ ਦਿੰਦਾ।
ਹੋ ਸਕਦਾ ਇਸਦਾ ਆਕਾਰ ਵੱਧ ਜਾਵੇ ਜਾਂ ਅਗਲੇ 15-20 ਸਾਲਾਂ ਤਕ ਇਹ
ਇਹਦਾ ਹੀ ਪਿਆ ਰਹੇ ਕੁਜ ਨੀ ਕਿਹਾ ਜਾ ਸਕਦਾ।ਅਮਨ ਥੋੜੇ ਦਿਲ ਵਾਲਾ ਸੀ।
ਸੰਦੀਪ ਨਾਲ ਵਿਆਹ ਨੂੰ ਅੱਜ 5 ਸਾਲ ਹੋ ਗਏ ਸੀ।ਪਹਿਲਾਂ ਉਹਨਾ ਦਾ ਰਿਸ਼ਤਾ
ਮਸਾਂ ਸਿਰੇ ਚੜਿਆ ਤੇ ਅੱਜ ਜਦੋਂ ਖੁਸ਼ੀਆਂ ਆਈਆਂ ਤਾਂ ਗੱਮ ਭਾਰੀ ਪੈ ਗਏ।ਉਹ
ਹੁਣ ਉਦਾਸ ਰਹਿਣ ਲੱਗ ਗਿਆ ਸੀ ਪਰ ਸੰਦੀਪ ਸਮਜਾਉਂਦੀ ਰਹਿੰਦੀ ਕਿ ਕੁਜ
ਨਹੀਂ ਹੋਣਾ ਉਸਨੂੰ ਤੂੰ ਉਦਾਸ ਨਾ ਹੋਇਆ ਕਰ।ਅਮਨ ਨੇ ਉਸਦੀ ਡਰਾਈਵਿੰਗ
ਵੀ ਬਿਲਕੁਲ ਬੰਦ ਕਰ ਦਿੱਤੀ ਸੀ।ਕਿਉਂ ਕਿ ਅਟੈਕ ਕਦੇ ਵੀ ਜਾਂਦਾ ਸੀ ਤੇ ਤੇ ਉਹ
ਜਿਥੇ ਹੁੰਦੀ ਓਥੇ ਹੀ ਰੁਕ ਜਾਂਦੀ।ਜ਼ਆਦਾਤਰ ਵਕਤ ਉਹ ਹੁਣ ਸੰਦੀਪ ਕੋਲ ਹੁੰਦਾ
ਕਿਉਂ ਕਿ ਉਹ ਬਹੁਤ ਡਰਦਾ ਸੀ ਉਸਨੂੰ ਖੋਣ ਤੋਂ।ਜਦੋਂ ਸੰਦੀਪ ਨੂੰ ਅਟੈਕ ਆਉਂਦਾ
ਤਾਂ ਉਹ ਬਿਲਕੁਲ ਚੁੱਪ ਹੋ ਜਾਂਦੀ।ਅੱਖਾਂ ਖੜੀਆਂ ਦੀਆਂ ਖੜੀਆਂ ਰਹਿ ਜਾਂਦੀਆਂ।
ਇਹ ਵੱਧ ਤੋਂ ਵੱਧ 5 ਤੋਂ 10 ਮਿੰਟ ਤਕ ਦਾ ਹੁੰਦਾ ਸੀ।ਤੇ ਇਹਨੇ ਵਕਤ ਚ ਰੋਣ
ਹਾਕਾ ਹੋ ਜਾਂਦਾ ਤੇ ਉਹ ਸੰਦੀਪ ਦਾ ਹੱਥ ਆਪਣੇ ਹੱਥ ਚ ਰੱਖਦਾ ਤੇ ਫਿਰ ਉਸਨੂੰ
ਬਲਾਉਂਦਾ।ਪਰ ਉਹ ਕੁਸਕਦੀ ਤਕ ਨਹੀਂ ਸੀ।ਕਿਉਂ ਕਿ ਉਸਨੂੰ ਖੁਦ ਨੂੰ ਪਤਾ
ਨਹੀਂ ਹੁੰਦਾ ਸੀ ਕਿ ਕੀ ਹੋ ਰਿਹਾ।ਉਹ ਗੋਰੇ ਚਿੱਟੇ ਰੰਗ ਦੀ ਸ਼ਾਂਤ ਰੂਪ ਚ ਇੰਜ
ਜਾਪਦੀ ਜਿਵੇਂ ਕੋਈ ਬਰਫ ਦੀ ਘਾਟੀ ਹੋਵੇ ਤੇ ਜਿਥੇ ਕੋਈ ਪਰਿੰਦਾ ਵੀ ਪਰ ਨਾ
ਮਾਰਦਾ ਹੋਵੇ।ਫੇਰ ਹੌਲੀ ਹੌਲੀ ਉਹ ਵਾਪਿਸ ਸਹੀ ਹੁੰਦੀ ਤੇ ਫਿਰ ਅਮਨ ਦੇ ਸਾਹਾਂ
ਚ ਸਾਹ ਆਉਂਦਾ
ਤੇ ਉਹ ਰੱਬ ਦਾ ਸ਼ੁਕਰ ਮਨਾਉਂਦਾ ਫੇਰ ਉਹ ਉਸ ਨਾਲ ਗੱਲਾਂ ਕਰਦਾ ਹਰ ਦਿਨ
ਚੜਦਾ ਤਾਂ ਉਸਨੂੰ ਫਿਕਰ ਪੈ ਜਾਂਦਾ ਕਿ ਅੱਜ ਦਾ ਦਿਨ ਸ਼ਾਇਦ.... Iਉਹ ਇਸਦੇ
ਬਾਰੇ ਸੋਚਣ ਤੋਂ ਵੀ ਡਰਦਾ ਸੀ।ਸੰਦੀਪ ਉਸਨੂੰ ਸਮਜਾਉਂਦੀ ਸੀ ਬਹੁਤ ਨਿਡਰ
ਵੀ ਬਹੁਤ ਸੀ ਪਰ ਹੁਣ ਅਟੈਕ ਜ਼ਿਆਦਾ ਆਉਣ ਲੱਗ ਗਏ ।ਗਿਣਤੀ 3 ਤੇ 4
ਭੁੱਪ ਵੱਧ ਕਿ8 ਤੋਂ 10 ਤਕ ਪਹੁੰਚ ਗਈ। ਅਮਨ ਦੀ ਮਾਂ ਵੀ ਇਹ ਵੇਖ ਕਿ ਡਰ
ਜਾਂਦੀ ਸੀ ਤੇ ਜਦੋ ਅਮਨ ਆਪਣੀ ਦੁਕਾਨ ਤੇ ਹੁੰਦਾ ਤਾਂ ਉਸਨੂੰ ਕਾਲ ਕਰਕੇ ਘਰ
ਬੁਲਾਉਂਦੀ।ਉਹ ਵੀ ਫ਼ਿਕਰ ਚ ਅੱਧੀ ਹੋ ਚੁੱਕੀ ਸੀ।ਅਮਨ ਤਾਂ ਦਿਨ ਰਾਤ ਬੱਸ
ਪਾਠ ਪੂਜਾ ਚ ਹੀ ਰਹਿੰਦਾ ਕਿਉਂ ਕਿ ਕਿਸੇ ਵੀ ਹਾਲਤ ਚ ਉਸਨੂੰ ਖੋਣਾ ਨਹੀਂ ਸੀ
ਚੌਦਾ ਕਿਉਂ ਕਿ ਬੱਚੇ ਵੀ ਅਜੇ ਛੋਟੇ ਸੀ।ਦੋਨੋ ਬੱਚੇ ਜੌੜੇ ਸੀ।ਸੰਦੀਪ ਪਹਿਲਾਂ ਮੁੰਡਾ
ਤੇ ਅਮਨ ਕੁੜੀ ਚੌਦਾ ਪਰ ਰੱਬ ਨੇ ਦੋਨਾਂ ਦੀ ਸੁਣ ਲਈ।ਅੱਜ ਸੰਡੇ ਸੀ।ਅਮਨ
ਨਹਾ ਕਿ ਬਾਥਰੂਮ ਚ ਨਿਕਲਿਆ ਤਾਂ ਸੰਦੀਪ ਕੰਧ ਨਾਲ ਖੜੀ ਸੀ।ਅਮਨ ਨੇ
ਆਵਾਜ਼ ਲਗਾਈ ਪਰ ਉਹ ਨਾ ਬੋਲੀ।ਓਵੇਂ ਹੀ ਖੜੀ ਰਹੀ।ਉਹ ਸਮਜ ਗਿਆ
ਕਿ ਅਟੈਕ ਏ।ਉਹ ਭੱਜ ਕਿ ਕੋਲ ਗਿਆ।ਉਹ ਸਾਹਮਣੇ ਵੇਖ ਰਹੀ ਸੀ ਰਮਨ ਫੜ
ਕਿ ਬੈਡ ਤੇ ਲਿਟਾ ਦਿੱਤਾ ਤੇ ਇੰਤਜ਼ਾਰ ਕਰਨ ਲੱਗਾ ਉਸਦੇ ਸਹੀ ਹੋਣ ਦਾ ਦੋਵੇਂ
ਬੱਚੇ ਕੋਲ ਆ ਗਏ ਤੇ ਮੰਮੀ ਨੂੰ ਬੁਲਾਉਣ ਲੱਗੇ।ਪਰ ਉਹ ਅਜੇ ਵੀ ਉਸ ਤਰਾਹ
ਬੱਸ ਕਿਸੇ ਨੀਮ ਬੇਹੋਸ਼ੀ ਚ ਸੀ ਪਰ ਅੱਖਾਂ ਖੁਲੀਆਂ ਸੀ।ਅਮਨ ਨੇ ਦੋਵਾਂ ਬੱਚਿਆਂ
ਨੂੰ ਫੜਿਆ ਜੋ ਕਿ ਮੰਮੀ ਮੰਮੀ ਕਰ ਰਹੇ ਸੀ।ਦੋਵਾਂ ਨੂੰ ਗੋਦ ਚ ਬਿਠਾਇਆ।
ਹੁਣ ਤਕ 15 ਮਿੰਟ ਹੋ ਗਏ।ਉਹ ਘਬਰਾ ਗਿਆ।ਆਪਣੀ ਮਾਂ ਨੂੰ ਬੁਲਾਇਆ ਤੇ
ਦੋਵਾਂ ਬੱਚਿਆਂ ਨੋਕ ਲਿਜਾਣ ਲਈ ਕਿਹਾ।ਪਰ ਸੰਦੀਪ ਅਜੇ ਵੀ ਉਸ ਤਰਾਹ ਸੀ।
ਅਮਨ ਦੀਆ ਅੱਖਾਂ ਚ ਪਾਣੀ ਭਰ ਆਇਆ।ਸੰਦੀਪ ਦਾ ਹੱਥ ਫੜ ਰਬ ਨੂੰ ਯਾਦ
ਕਰਨ ਲੱਗਾ।ਸਮਾਂ 20 ਮਿੰਟ ਗੁਜਰ ਚੁਕਾ ਸੀ।ਅਮਨ ਸੰਦੀਪ ਨੂੰ ਬੁਲਾਉਣ
ਲੱਗਾ ਓਹਦਾ ਨਾਮ ਲੈ ਕੇ ਗਿੜਗੜਾਉਣ ਲੱਗਾ ਕਿ ਬੱਸ ਇਕ ਵਾਰ ਵਾਪਿਸ
ਆਜਾ ਰੱਜ ਕੇ ਗੱਲਾਂ ਕਰਾਂਗੇ ਆਪਾ ਫਿਰ ਭਾਵੇਂ ਚਲੀ ਜਾਵੀਂ ਪਰ ਨਹੀਂ।ਉਹ
ਬੋਲ ਨਹੀਂ ਸੀ ਰਹੀ।ਉਹ ਰੱਬ ਨੂੰ ਕਹਿੰਦਾ ਰਿਹਾ ਕਿ ਤੂੰ ਮੇਰੀ ਉਮਰ ਉਸਨੂੰ ਲਾ
ਦੇ ਪਰ ਉਸਨੂੰ ਕੁਜ ਨਾ ਕਰ।ਕਿਉਂ ਕਿ ਮਾਂ ਬਿਨਾ ਬੱਚਿਆਂ ਦਾ ਕੀ ਬਣੂਗਾ।ਉਹ
ਓਹਦਾ ਹੱਥ ਮੱਥੇ ਨਾਲ ਲਾ ਕੇ ਰੋਂਦਾ ਰਿਹਾ ਤੇ ਫਿਰ ਕੁਜ ਚਿਰ ਲਈ ਉਹ ਚੁੱਪ
ਹੋ ਗਿਆ। ਫਿਰ ਅਚਾਨਕ ਪੂਰੇ ਅੱਧੇ ਘੰਟੇ ਬਾਅਦ ਸੰਦੀਪ ਨੂੰ ਹੋਸ਼ ਆਇਆ।
ਉਸਨੇ ਵੇਖਿਆ ਕਿ ਉਸਦਾ ਹੱਥ ਗਿੱਲਾ ਹੋਇਆ ਤੇ ਅਮਨ ਉਸਦੇ ਹੱਥ ਤੇ ਮੱਥਾ
ਰੱਖੀ ਬੈਠਾ ਸੀ। ਸੰਦੀਪ ਨੇ ਆਪਣਾ ਮੱਥਾ ਉਸਦੇ ਸਿਰ ਤੇ ਰੱਖਿਆ ਤੇ ਬੋਲੀ ਕਿਉਂ
ਫ਼ਿਕਰ ਕਰਦਾ ਅਮਨ ਮੈਨੂੰ ਕੁਜ ਨਹੀਂ ਹੁੰਦਾ।ਜਿੰਨਾ ਚਿਰ ਤੂੰ ਮੇਰੇ ਨਾਲ ਮੈਨੂੰ ਕੁਜ
ਨੀ ਹੁੰਦਾ ।ਤੂੰ ਐਵੇ ਨਾ ਡਰਿਆ ਕਰ।ਪਰ ਅਮਨ ਓਵੇਂ ਹੀ ਪਿਆ ਰਿਹਾ।ਉਸਨੇ
ਕਿਹਾ ਅਮਨ ਚੱਲ ਯਾਰ ਉੱਠ ਅੱਜ ਕੌਫ਼ੀ ਬਣਾ ਕੇ ਪੀਂਦੇ ਆ
ਬਹੁਤ ਚਿਰ ਹੋ ਗਿਆ ਆਪਾ ਕੌਫ਼ੀ ਨੀ ਪੀਤੀ।ਜਦੋ ਅਮਨ ਵੱਲੋਂ ਕੋਈ ਜਵਾਬ ਨਾ
ਆਇਆ ਤੇ ਸੰਦੀਪ ਨੇ ਉਸਨੂੰ ਹਿਲਾਇਆ ਤਾਂ ਉਹ ਫਰਸ਼ ਤੇ ਜਾ ਡਿੱਗਿਆ।ਉਹ
ਘਬਰਾ ਗਈ ਤੇ ਘਬਰਾ ਕਿ ਰੌਲਾ ਪਾਉਣ ਲੱਗੀ।ਇਹਨੇ ਨੂੰ ਅਮਨ ਦੀ ਮੰਮੀ ਵੀ
ਆ ਗਈ।ਮਨ ਨੂੰ ਗੱਡੀ ਚ ਪਾ ਕਿ ਲਿਜਾਇਆ ਗਿਆ ਪਰ ਹਸਪਤਾਲ ਪਹੁੰਚ
ਦਿਆਂ ਡਾਕਟਰ ਨੇ ਜਵਾਬ ਦੇ ਦਿੱਤਾ ਕਿ ਮਾਫ਼ ਕਰਨਾ ਇਹ ਦੀ ਡੈਥ ਹੋਏ ਨੂੰ
ਦੇਰ ਹੋ ਚੁੱਕੀ ਏ। ਸੰਦੀਪ ਚ ਜਿਵੇਂ ਜਾਨ ਹੀ ਖ਼ਤਮ ਹੋ ਗਈ।ਉਹ ਰੋਂਦੀ ਵਿੱਲਕਦੀ
ਰਹੀ।ਅੱਜ ਸ਼ਾਇਦ ਅਮਨ ਦੇ ਦਿਲ ਦੀ ਰੱਬ ਨੇ ਸੁਨ ਲਈ ਸੀ।ਉਸਨੇ ਸੰਦੀਪ
ਦੀ ਜ਼ਿੰਦਗੀ ਜਿੱਤ ਲਈ ਸੀ ।ਇਹ ਸ਼ਾਇਦ ਉਸਦਾ ਪਿਆਰ ਸੀ ਜੋ ਸੰਦੀਪ ਨੂੰ
ਮੌਤ ਹੱਥੋਂ ਖੋ ਲਿਆਇਆ।ਇਹਦਾ ਜਾਪਦਾ ਸੀ ਜਿਵੇਂ ਓਹਨੇ ਆਪਣੀ ਜ਼ਿੰਦਗੀ
ਦਾਅ ਉਤੇ ਲਾ ਦਿੱਤੀ ਸੀ।
ਅੱਜ ਤਕਰੀਬਨ ਅਮਨ ਦੇ ਗਏ ਨੂੰ 20 ਸਾਲ ਬੀਤ ਗਏ। ਸੰਦੀਪ ਦੀ ਬਿਮਾਰੀ
ਦਾ ਨਾਮੋ ਨਿਸ਼ਾਨ ਮਿੱਟ ਚੁੱਕਾ ਸੀ।ਡਾਕਟਰ ਵੀ ਹੈਰਾਨ ਸੀ ਕਿਉਂ ਕਿ ਉਸਨੂੰ
ਅਟੈਕ ਆਉਣੇ ਵੀ ਬੰਦ ਹੋ ਗਏ ਸੀ।ਉਹ ਨੌਰਮਲ ਜ਼ਿੰਦਗੀ ਜੀ ਰਹੀ ਸੀ ਆਪਣੇ
ਬੱਚਿਆਂ ਨਾਲ ਅਮਨ ਦੇ ਘਰ ਹੀ ਰਹਿ ਕਿ ਏਹਦਾ ਜਾਪਦਾ ਸੀ ਜਿਵੇਂ ਅਮਨ ਨੇ
ਸੰਦੀਪ ਨੂੰ ਪਿਆਰ ਦਾ ਤੋਹਫ਼ਾ ਸੀ ਦਿੱਤਾ ਸੀ ਉਸਨੂੰ ਆਪਣੀ ਜ਼ਿੰਦਗੀ ਦੇ ਕਿ...
Comments
Post a Comment